ਕੀ ਤੁਸੀਂ  ਇਕ ਟਰਾਂਸਲੇਟਰ ਜਾ ਅਨੁਵਾਦੁਕ ਹੋ. ਤਾ ਇਥੇ ਕਲਿਕ ਕਰੋ

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਅਨੁਵਾਦਕ ਕੌਣ ਹਨ?
ਅਨੁਵਾਦਕ ਉਹ ਲੋਕ ਹਨ ਜੋ ਦੇਵਨਾਗਰੀ ‘ਤੇ ਤੁਹਾਡੇ ਸਾਫਟਵੇਅਰ ਦੇ ਵਿਚ ਹੋਸਟ ਕੀਤੇ ਗਏ ਸਥਾਨੀਕਰਨ ਪ੍ਰਾਜੈਕਟ ਵਿਚ ਵਾਕਾਂ ਦਾ ਅਨੁਵਾਦ ਕਰ ਰਹੇ ਹਨ। ਪ੍ਰੋਜੈਕਟ ਦੇ ਸਥਾਨੀਕਰਨ ਮੈਨੇਜਰ ਦੁਆਰਾ ਉਹਨਾਂ ਨੂੰ ਇੱਕ ਜਾਂ ਵੱਧ ਭਾਸ਼ਾਵਾਂ ਵਿੱਚ ਨਿਯੁਕਤ ਕੀਤਾ ਜਾਂਦਾ ਹੈ।

2. ਇੱਕ ਸਾਫਟਵੇਅਰ ਸਥਾਨੀਕਰਨ ਪ੍ਰੋਜੈਕਟ ਵਿੱਚ ਮੈਂ ਕਿੰਨੇ ਅਨੁਵਾਦਕ ਜੋੜ ਸਕਦਾ ਹਾਂ?

ਪ੍ਰਤੀ ਪ੍ਰੋਜੈਕਟ ਵਿੱਚ ਅਨੁਵਾਦਕਾਂ ਦੀ ਗਿਣਤੀ ਤੇ ਕੋਈ ਸੀਮਾ ਨਹੀਂ ਹੈ।

3. ਮੈਂ ਆਪਣੇ ਸਾਫਟਵੇਅਰ ਲੋਕਲਾਈਜ਼ੇਸ਼ਨ ਪ੍ਰੋਜੈਕਟ ਦਾ ਅਨੁਵਾਦ ਕਰਨ ਲਈ ਅਨੁਵਾਦਕਾਂ ਨੂੰ ਕਿਵੇਂ ਲੱਭ ਸਕਦਾ ਹਾਂ?
ਮੌਜੂਦ ਅਨੁਵਾਦਕਾਂ ਦੀ ਕੋਈ ਸੂਚੀ ਨਹੀਂ ਹੁੰਦੀ ਹੈ ਜਿਸ ਵਿਚੋਂ ਤੁਸੀਂ ਚੁਣਾਵ ਕਰਦੇ ਹੋ, ਤੁਹਾਨੂੰ ਖੁਦ ਹੀ ਲੱਭਣਾ ਪੈਂਦਾ ਹੈ। ਹਾਲਾਂਕਿ, ਤੁਸੀਂ ਆਪਣੇ ਲੋਕਲਾਈਜ਼ੇਸ਼ਨ ਪ੍ਰੋਜੈਕਟ ਨੂੰ ਪਬ੍ਲਿਕ ਬਣਾ ਸਕਦੇ ਹੋ ਅਤੇ ਜਿਥੇ ਚਾਹੋ ਉਸਦੇ ਲਿੰਕ ਨੂੰ ਸ਼ੇਅਰ ਕਰ ਸਕਦੇ ਹੋ, ਤਾਂ ਜੋ ਸੰਭਾਵਿਤ ਅਨੁਵਾਦਕ ਉਸ ਨੂੰ ਲੱਭ ਸਕਣ ਅਤੇ ਉਸਨੂੰ ਜੁੜਣ ਲਈ ਪੁੱਛ ਸਕਦੇ ਹੋ।

4. ਮੈਂ ਆਪਣੇ ਪ੍ਰੋਜੈਕਟ ਵਿੱਚ ਅਨੁਵਾਦਕ ਦੀ ਪਹੁੰਚ ਕਿਵੇਂ ਕੰਟਰੋਲ ਕਰ ਸਕਦਾ ਹਾਂ?
ਅਪਰ ਨੈਵੀਗੇਸ਼ਨ ਬਾਰ ਦੇ ਵਿਚ ਤੁਹਾਡੇ ਪ੍ਰੋਜੈਕਟ ਤੱਕ ਅਨੁਵਾਦਕ ਦੀ ਪਹੁੰਚ ਨੂੰ ਅਨੁਵਾਦ ਸੈਕਸ਼ਨ ਦੇ ਵਿਚ ਸਵੀਕਾਰ ਕੀਤਾ ਜਾ ਸਕਦਾ ਹੈ, ਬਲਾਕ ਜਾਂ ਰਿਵੋਕ ਕੀਤਾ ਜਾ ਸਕਦਾ ਹੈ। ਬਲਾਕ ਕੀਤਾ ਗਿਆ ਵਿਕਲਪ ਬਿਨਾ ਕੰਟਰੀਬਿਊਟਰ ਨੂੰ ਹਟਾਏ ਪ੍ਰੋਜੈਕਟ ਦੀ ਪਹੁੰਚ ਨੂੰ ਬਲਾਕ ਕਰਦਾ ਹੈ, ਜਦਕਿ ਰਿਵੋਕ ਉਸਨੂੰ ਨਿਸਚਿਤ ਤੌਰ ਤੇ ਹਟਾ ਦਿੰਦਾ ਹੈ। ਇਸਦੇ ਨਾਲ ਹੀ, ਪ੍ਰੋਜੈਕਟ ਸੈਟਿੰਗਜ਼ ਤੋਂ ਇੱਕ ਪ੍ਰਬੰਧਕ ਦੀ ਭੂਮਿਕਾ ਤੇ ਇੱਕ ਅਨੁਵਾਦਕ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ।

5. ਕੀ ਕਈ ਯੋਗਦਾਨ ਪਾਉਣ ਵਾਲੇ ਵਿਅਕਤੀ ਇੱਕ ਹੀ ਭਾਸ਼ਾ ਦੀ ਲੋਕਲਾਈਜ਼ੇਸ਼ਨ ਤੇ ਕੰਮ ਕਰ ਸਕਦੇ ਹਨ?
ਹਾਂ। ਅਨੁਵਾਦ ਪਲੈਟਫਾਰਮ ਦੇਵਨਾਗਰੀ ਕੰਟਰੀਬਿਊਟਰ ਨੰਬਰਾਂ ਦੇ ਲਈ ਕੋਈ ਬੰਦਿਸ਼ ਨਹੀਂ ਲਗਾਉਂਦੀ ਹੈ। ਜਦੋਂ ਸਮਾਨ ਭਾਸ਼ਾ ਤੇ ਕਈ ਅਨੁਵਾਦਕ ਕੰਮ ਕਰਦੇ ਹਨ, ਤੇ ਇਸ ਤੱਥ ਨੂੰ ਸਿਗਨਲ ਕਰਨ ਦੇ ਲਈ ਅਨੁਵਾਦਾਂ ਦੇ ਉੱਤੇ ਇੱਕ ਸੂਚਨਾ ਦਿਖਾਈ ਦਿੰਦੀ ਹੈ। ਦੇਵਨਾਗਰੀ ਉਸ ਖਾਸ ਅਨੁਵਾਦ ਦੇ ਤਹਿਤ ਰੀਅਲ ਟਾਈਮ ਦਿਖਾਉਂਦੀ ਹੈ ਜਿਸ ਤੇ ਹਰੇਕ ਕੰਟਰੀਬਿਊਟਰ ਕੰਮ ਕਰ ਰਿਹਾ ਹੈ।

6. ਕੀ ਦੇਵਨਾਗਰੀ ਤੋਂ ਅਨੁਵਾਦਕਾਂ ਨੂੰ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ ਜੇ ਮੈਂ ਆਪਣੇ ਪ੍ਰੋਜੈਕਟ ਦੇ ਵਿਚ ਬਦਲਾਵ ਕਰਦਾ ਹਾਂ?
ਉਹਨਾਂ ਨੂੰ ਸਵਚਾਲਿਤ ਤੌਰ ਤੇ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ। ਤੁਸੀਂ ਸੱਜੇ ਪਾਸੇ ਮੌਜੂਦ ਆਪ੍ਸ਼ਨਜ਼ ਮੈਨਿਊ ਤੇ ਜਾ ਕੇ ਅਤੇ ਨੋਟੀਫਾਈ ਟਰਾਂਸਲੇਟਰ ਨੂੰ ਦਬਾ ਕੇ ਉਹਨਾਂ ਨੂੰ ਇੱਕ ਸੂਚਨਾ ਭੇਜ ਸਕਦੇ ਹੋ।

7. ਕੀ ਮੈਂ ਦੇਵਨਾਗਰੀ ਤੇ ਆਪਣੇ ਅਨੁਵਾਦਕਾਂ ਦੇ ਨਾਲ ਸੰਚਾਰ ਕਰ ਸਕਦੀ ਹਾਂ?
ਤੁਸੀਂ ਪ੍ਰੋਜੈਕਟ ਅਪਡੇਟਸ ਦੇ ਬਾਰੇ ਉਹਨਾਂ ਨੂੰ ਸੂਚਨਾਵਾਂ ਭੇਜ ਸਕਦੇ ਹੋ। ਤੁਸੀਂ ਈ ਮੇਲ ਦੇ ਦੁਆਰਾ ਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। “ਅਨੁਵਾਦਕ” ਸੈਕਸ਼ਨ ਦੇ ਵਿਚ ਉਹਨਾਂ ਦੇ ਨਾਮਾਂ ਦੇ ਨਾਲ ਮੌਜੂਦ ਆਈਕਨ ਤੋਂ ਉਹਨਾਂ ਦਾ ਈ ਮੇਲ ਪਤਾ ਲਗ ਸਕਦਾ ਹੈ।ਆਪਣੇ ਅਨੁਵਾਦਕਾਂ ਨੂੰ ਉਹਨਾਂ ਖਾਸ ਚੀਜ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕਮੈਂਟਸ ਸੈਕਸ਼ਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਹੜੀਆਂ ਚੀਜ਼ਾਂ ਨੂੰ ਲੋਕਲਾਈਜ਼ ਕਰਨਾ ਹੈ।

8. ਇੱਕ ਪ੍ਰਬੰਧਕ ਦੇ ਕੀ ਫ਼ੰਕਸ਼ਨ ਹਨ?
ਇੱਕ ਪ੍ਰਬੰਧਕ ਉਹ ਸਾਰੀਆਂ ਚੀਜ਼ਾਂ ਕਰ ਸਕਦਾ ਹੈ ਜੋ ਦੇਵਨਾਗਰੀ ਲੋਕਲਾਈਜ਼ੇਸ਼ਨ ਪ੍ਰੋਜੈਕਟ ਦੇ ਵਿਚ ਇੱਕ ਪ੍ਰਾਜੈਕਟ ਦਾ ਮਾਲਕ ਕਰਦਾ ਹੈ ਪਰ ਉਹ ਪ੍ਰੋਜੈਕਟ ਦੇ ਵਿਚ ਕੁਝ ਐਡ ਜਾਂ ਡਿਲੀਟ ਨਹੀਂ ਕਰ ਸਕਦਾ ਹੈ।
9. ਅਨੁਵਾਦ ਪਲੈਟਫਾਰਮ ਦੇਵਨਾਗਰੀ ਦੇ ਨਾਲ ਮੈਂ ਕਿਹੜੀਆਂ ਲੋਕਲਾਈਜ਼ੇਸ਼ਨ ਫਾਈਲਾਂ ਦਾ ਇਸਤੇਮਾਲ ਕਰ ਸਕਦਾ ਹਾਂ?
ਤੁਸੀਂ ਹੇਠ ਲਿਖੇ ਲੋਕਲਾਈਜ਼ੇਸ਼ਨ ਫਾਰਮੈਟ ਤੋਂ ਸਟਰਿੰਗ ਇੰਪੋਰਟ ਕਰ ਸਕਦੇ ਹੋ: po ਅਤੇ .pot, ਐਕਸਲ.xls ਅਤੇ .xlsx, ਐਪਲ .strings, iOS .xliff, ਗੂਗਲ ਐਂਡਰਾਇਡ .xml, ਜਾਵਾ ਪ੍ਰੋਪਰਟੀਜ਼ ਅਤੇ ਮਾਈਕਰੋਸੋਫਟ ਵਿੰਡੋਜ਼ .resx & .resw ਫਾਈਲਾਂ

10. ਇੱਕ ਦੇਵਨਾਗਰੀ ਲੋਕਲਾਈਜ਼ੇਸ਼ਨ ਪ੍ਰੋਜੈਕਟ ਤੱਕ ਮੈਂ ਆਪਣੇ ਸ਼ਬਦਾਂ ਅਤੇ ਅਨੁਵਾਦਾਂ ਨੂੰ ਕਿਵੇਂ ਇੰਪੋਰਟ ਕਰ ਸਕਦਾ ਹਾਂ?
ਆਪਣੇ ਡੈਸ਼ਬੋਰਡ ਦਾ ਇਸਤੇਮਾਲ ਕਰੋ ਅਤੇ ਉਸਨੂੰ ਖੋਲਣ ਦੇ ਲਈ ਆਪਣੇ ਪ੍ਰੋਜੈਕਟ ਦੇ ਨਾਮ ਜਾਂ ਪ੍ਰੋਗ੍ਰੈਸ ਸਰਕਲ ਤੇ ਕਲਿੱਕ ਕਰੋ। ਸੱਜੇ ਪਾਸੇ ਆਪ੍ਸ਼ਨਜ਼ ਮੈਨਿਊ ਦੇ ਵਿਚ, ਇੰਪੋਰਟ ਟਰਮਜ਼ ਬਟਨ ਨੂੰ ਦਬਾਓ ਅਤੇ ਫਿਰ ਆਪਣੇ ਕੰਪਿਊਟਰ ਦੇ ਵਿਚ ਉਸਦੇ ਸਥਾਨ ਤੋਂ ਫਾਈਲ ਦਾ ਚੁਣਾਵ ਕਰੋ। ਤੁਸੀਂ ਲੋਕਲਾਈਜ਼ੇਸ਼ਨ ਫਾਈਲ ਨੂੰ ਆਪਣੇ ਪ੍ਰੋਜੈਕਟ ਦੇ ਵਿਚ ਇੱਕ ਭਾਸ਼ਾ ਦੇ ਤਹਿਤ ਅਪਲੋਡ ਕਰਦੇ ਸਮੇਂ ਅਨੁਵਾਦਾਂ ਨੂੰ ਅਪਲੋਡ ਕਰਨ ਦਾ ਚੁਣਾਵ ਵੀ ਕਰ ਸਕਦੇ ਹੋ। ਫਾਈਲ ਦੇ ਵਿਚ ਇੰਪੋਰਟ ਅਨੁਵਾਦ ਤੇ ਪ੍ਰੈਸ ਕਰਕੇ ਇੱਕ ਭਾਸ਼ਾ ਪੇਜ ਦੇ ਤਹਿਤ ਅਨੁਵਾਦਾਂ ਨੂੰ ਇੰਪੋਰਟ ਕਰਨਾ ਮੁਮਕਿਨ ਹੈ।

11. ਇੰਪੋਰਟ ਤੇ ਦੇਵਨਾਗਰੀ ਮੇਰੇ ਪ੍ਰੋਜੈਕਟ ਦੇ ਵਿਚ ਨਵੇਂ ਸ਼ਬਦ ਐਡ ਨਹੀਂ ਕਰ ਰਹੀ ਹੈ। ਕੀ ਕੀਤਾ ਜਾ ਸਕਦਾ ਹੈ?
ਕਿਰਪਾ ਕਰਕੇ ਇਹ ਸੁਨਿਸਚਿਤ ਕਰੋ ਕਿ ਤੁਸੀਂ ਪ੍ਰੋਜੈਕਟ ਪੇਜ ਦੇ ਵਿਚ ਇੰਪੋਰਟ ਫ਼ੰਕਸ਼ਨ ਦਾ ਇਸਤੇਮਾਲ ਕਰ ਰਹੇ ਹੋ (ਭਾਸ਼ਾ ਪੇਜ ਦੇ ਵਿਚ ਨਹੀਂ) ਜਦੋਂ ਤੁਸੀਂ ਇੱਕ ਪ੍ਰੋਜੈਕਟ ਦੇ ਵਿਚ ਸ਼ਬਦ ਐਡ ਕਰਨਾ ਚਾਹੁੰਦੇ ਹੋ।

12. ਕੀ ਮੈਂ ਆਪਣੇ GitHub ਅਕਾਊਂਟ ਤੋਂ ਫਾਈਲਾਂ ਨੂੰ ਇੰਪੋਰਟ ਕਰ ਸਕਦਾ ਹਾਂ?
ਆਪਣੇ GitHub ਪ੍ਰੋਜੈਕਟ ਨੂੰ ਇੰਟੀਗ੍ਰੇਟ ਕਰਨ ਦੇ ਲਈ, ਕਿਸੀ ਵੀ ਇੰਪੋਰਟ ਪੇਜ ਤੇ ਜਾਓ (ਕਿਸੇ ਵੀ ਭਾਸ਼ਾ ਪੇਜ ਦੇ ਵਿਚ ਫਾਈਲ ਬਟਨ ਤੋਂ ਪ੍ਰੋਜੈਕਟ ਪੇਜ ਜਾਂ ਇੰਪੋਰਟ ਅਨੁਵਾਦ ਦੇ ਵਿਚ ਇੰਪੋਰਟ ਟਰਮਜ਼ ਦਾ ਇਸਤੇਮਾਲ ਕਰੋ), ਅਤੇ GitHub ਆਈਕਨ ਨੂੰ ਲਭੋ। ਇਸਦੇ ਨਾਲ ਤੁਸੀਂ ਦੇਵਨਾਗਰੀ ਦੇ ਤਹਿਤ ਆਪਣੇ GitHub ਅਕਾਊਂਟ ਦੇ ਨਾਲ ਜੁੜ ਸਕਦੇ ਹੋ ਅਤੇ ਟਰਮਜ਼ ਨੂੰ ਇੰਪੋਰਟ ਅਤੇ ਐਕਸਪੋਰਟ ਅਤੇ ਅਨੁਵਾਦ ਕਰ ਸਕਦੇ ਹੋ।

13. ਇੱਕ ਦੇਵਨਾਗਰੀ ਪ੍ਰੋਜੈਕਟ ਦੇ ਵਿਚ ਮੈਂ ਆਪਣੇ ਸ਼ਬਦਾਂ ਦੀ ਇੱਕ ਸੂਚੀ ਨੂੰ ਕਿਵੇਂ ਅਪਡੇਟ ਕਰ ਸਕਦਾ ਹਾਂ?
ਜੇ ਤੁਸੀਂ ਸ਼ਬਦ ਅਤੇ ਅਨੁਵਾਦ ਨੂੰ ਇੱਕ ਮੌਜੂਦਾ ਪ੍ਰੋਜੈਕਟ ਦੇ ਵਿਚ ਦੇਖਦੇ, ਐਡਿਟ ਜਾਂ ਐਡ ਕਰਦੇ ਹੋ ਤੇ ਪ੍ਰੋਜੈਕਟ ਪੇਜ ਤੇ ਕਲਿੱਕ ਕਰੋ ਅਤੇ ਫਿਰ ਦੇਖਣ ਦੇ ਲਈ ਜਾਂ ਸ਼ਬਦ ਐਡ ਕਰਨ ਦੇ ਲਈ ਸੱਜੇ ਪਾਸੇ ਮੌਜੂਦ ਆਪ੍ਸ਼ਨਜ਼ ਮੈਨਿਊ ਤੇ ਕਲਿੱਕ ਕਰੋ। ਤੁਹਾਡੇ ਮੌਜੂਦਾ ਸ਼ਬਦਾਂ ਦਾ ਇੱਕ ਪੇਜ ਖੁੱਲ੍ਹੇਗਾ, ਹਰੇਕ ਤੇ ਐਡੀਟਿੰਗ ਦੇ ਲਈ ਇੱਕ ਆਈਕਨ ਮੌਜੂਦ ਹੁੰਦਾ ਹੈ ਅਤੇ ਪੇਜ ਦੇ ਸੱਜੇ ਕੋਨੇ ਤੇ ਇੱਕ ਐਡ ਟਰਮ ਬਟਨ ਹੁੰਦਾ ਹੈ। ਤੁਸੀਂ ਸ਼ਬਦਾਂ ਅਤੇ ਅਨੁਵਾਦਾਂ ਨੂੰ ਅਪਡੇਟ ਕਰਨ ਦੇ ਲਈ ਇੰਪੋਰਟ ਫ਼ੰਕ੍ਸ਼ਨਐਲਿਟੀ ਦਾ ਵੀ ਇਸਤੇਮਾਲ ਕਰ ਸਕਦੇ ਹੋ।

14. ਮੇਰੀ ਐਕਸਲ ਵਰਕਸ਼ੀਟ ਉਚਿਤ ਢੰਗ ਦੇ ਨਾਲ ਇੰਪੋਰਟ ਨਹੀਂ ਕਰਦੀ। ਮੈਂ ਕੀ ਕਰ ਸਕਦਾ ਹਾਂ?

ਐਕਸਲ ਟੇਬਲ ਕਾਲਮ ਦੇ ਵਿਚ ਹੇਠ ਲਿਖੇ ਆਰਡਰ ਦੇ ਵਿਚ ਜਾਣਕਾਰੀ ਮੌਜੂਦ ਹੁੰਦੀ ਹੈ: ਸ਼ਬਦ, ਅਨੁਵਾਦ, ਕੰਟੈਕਸਟ, ਰੈਫਰੈਂਸ ਅਤੇ ਕਮੈਂਟ। ਤਾਂ ਜੋ ਦੇਵਨਾਗਰੀ ਅਨੁਵਾਦ ਪਲੈਟਫਾਰਮ ਉਸਨੂੰ ਉਚਿਤ ਢੰਗ ਦੇ ਨਾਲ ਆਯੋਜਿਤ ਕਰ ਸਕੇ।

15. ਇੱਕ ਭਾਸ਼ਾ ਤੋਂ ਮੈਂ ਸਾਰੇ ਅਨੁਵਾਦ ਕਿਵੇਂ ਡਿਲੀਟ ਕਰ ਸਕਦਾ ਹਾਂ?
ਤੁਸੀਂ ਇੱਕ ਦੇਵਨਾਗਰੀ ਪ੍ਰੋਜੈਕਟ ਦੇ ਵਿਚ ਇੱਕ ਭਾਸ਼ਾ ਦੇ ਸਾਰੇ ਅਨੁਵਾਦਾਂ ਨੂੰ ਡਿਲੀਟ ਕਰ ਸਕਦੇ ਹੋ ਜੇ ਤੁਸੀਂ ਆਪਣੇ ਭਾਸ਼ਾ ਪੇਜ ਤੇ ਆਪ੍ਸ਼ਨਜ਼ ਮੈਨਿਊ ਫਲਸ਼ ਸਾਰੇ ਅਨੁਵਾਦ ਤੇ ਜਾ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਉਹਨਾਂ ਨੂੰ ਨਵੇਂ ਨਾਲ ਬਦਲ ਸਕਦੇ ਹੋ: ਪੁਰਾਣੇ ਅਨੁਵਾਦ ਤੋਂ ਆਪ੍ਸ਼ਨਜ਼ ਮੈਨਿਊ ਇੰਪੋਰਟ ਅਨੁਵਾਦ।

16. ਕੀ ਕੋਈ ਤਰੀਕਾ ਹੈ ਜਿਸ ਤੋਂ ਮੇਨੂ ਪਤਾ ਚਲ ਸਕੇ ਕਿ ਮੇਰੇ ਅਨੁਵਾਦ ਦੇ ਕਿੰਨੇ ਸ਼ਬਦ ਹਨ?

ਹਾਂ, ਤੁਹਾਡਾ ਇੱਕ ਸਟੈਟਿਸਟਿਕਸ ਦਾ ਪੇਜ ਹੈ ਜਿਥੇ ਉਹ ਸਾਰੀ ਜਾਣਕਾਰੀ ਹੈ ਜਿਸਦੀ ਤੁਹਾਨੂੰ ਆਪਣੇ ਸ਼ਬਦਾਂ ਜਾਂ ਅਨੁਵਾਦਾਂ ਦੇ ਵਿਚ ਸ਼ਬਦਾਂ ਜਾਂ ਕ੍ਰੈਕਟਰਾਂ ਦੀ ਗਿਣਤੀ ਦੇ ਬਾਰੇ ਲੋੜ ਹੈ। ਆਪਣੇ ਪ੍ਰੋਜੈਕਟ ਤੇ ਕਲਿੱਕ ਕਰੋ ਅਤੇ ਫਿਰ ਆਪ੍ਸ਼ਨਜ਼ ਮੈਨਿਊ ਦੇ ਵਿਚ ਸਟੈਟਸ ਤੇ ਕਲਿੱਕ ਕਰੋ।

17. ਕਿਹੜੇ ਫਾਈਲ ਫਾਰਮੈਟ ਹਨ ਜਿਸਦੇ ਤਹਿਤ ਮੈਂ ਆਪਣਾ ਪ੍ਰੋਜੈਕਟ ਐਕਸਪੋਰਟ ਕਰ ਸਕਦਾ ਹਾਂ?

ਤੁਸੀਂ Gettext .po & .mo, JSON, PHP array, Windows .resx & .resw, Android .xml, Apple .strings file, iOS .xliff ਅਤੇ Excel .xls. ਦੇ ਵਿਚ ਆਪਣੇ ਲੋਕਲਾਈਜ਼ਡ ਪ੍ਰੋਜੈਕਟ ਨੂੰ ਐਕਸਪੋਰਟ ਕਰ ਸਕਦੇ ਹੋ

18. ਐਕਸਪੋਰਟ ਫ਼ੰਕ੍ਸ਼ਨਐਲਿਟੀ ਕਿਥੇ ਹੁੰਦੀ ਹੈ/ ਮੈਂ ਐਕਸਪੋਰਟ ਕਿਵੇਂ ਕਰ ਸਕਦਾ ਹਾਂ?
ਐਕਸਪੋਰਟ ਫ਼ੰਕਸ਼ਨ ਦੇ ਨਾਲ ਤੁਸੀਂ ਇੱਕ ਲੋਕਲਾਈਜ਼ੇਸ਼ਨ ਫਾਈਲ ਦੇ ਰੂਪ ਵਿਚ ਆਪਣੇ ਅਨੁਵਾਦ ਦੇ ਕੰਮ ਨੂੰ ਆਪਣੇ ਕੰਪਿਊਟਰ ਤੇ ਸੇਵ ਕਰ ਸਕਦੇ ਹੋ। ਆਪਣੇ ਦੇਵਨਾਗਰੀ ਪ੍ਰੋਜੈਕਟ ਨੂੰ ਖੋਲੋ ਅਤੇ ਉਸ ਭਾਸ਼ਾ ਤੇ ਕਲਿੱਕ ਕਰੋ ਜਿਸਨੂੰ ਤੁਸੀਂ ਐਕਸਪੋਰਟ ਕਰਨਾ ਹੈ। ਨਿਯਮਾਂ ਅਤੇ ਅਨੁਵਾਦਾਂ ਦੀ ਸੂਚੀ ਦੇ ਨਾਲ ਭਾਸ਼ਾ ਪੇਜ ਖੁੱਲ੍ਹੇਗਾ। ਆਪ੍ਸ਼ਨਜ਼ ਮੈਨਿਊ ਦੇ ਵਿਚ, ਐਕਸਪੋਰਟ ਨੂੰ ਪ੍ਰੈਸ ਕਰੋ ਅਤੇ ਉਸ ਫਾਈਲ ਦੀ ਕਿਸਮ ਦਾ ਚੁਣਾਵ ਕਰੋ ਜਿਸ ਵਿਚ ਤੁਸੀਂ ਐਕਸਪੋਰਟ ਕਰਨਾ ਹੈ। ਐਕਸਪੋਰਟ ਤੇ ਕਲਿੱਕ ਕਰੋ ਅਤੇ ਤੁਹਾਡੇ ਕੰਪਿਊਟਰ ਤੇ ਭਾਸ਼ਾ ਫਾਈਲ ਸੇਵ ਹੋ ਜਾਵੇਗੀ।

19. ‘ਰੈਫਰੈਂਸ ਭਾਸ਼ਾ ਕਿਸ ਦੇ ਲਈ ਮਦਦਗਾਰ ਹੈ?
ਇੱਕ ਰੈਫਰੈਂਸ ਭਾਸ਼ਾ ਨੂੰ ਸੈੱਟ ਕਰਕੇ ਤੁਹਾਡੀ ਲੋਕਲਾਈਜ਼ੇਸ਼ਨ ਵਿਧੀ ਨੂੰ ਮਦਦ ਮਿਲਦੀ ਹੈ ਜਿਸਦੇ ਨਾਲ ਤੁਸੀਂ ਕਿਸੇ ਹੋਰ ਭਾਸ਼ਾ ਦੇ ਵਿਚ ਅਨੁਵਾਦ ਵੇਖ ਸਕਦੇ ਹੋ ਜਿਸਦਾ ਪ੍ਰੋਜੈਕਟ ਦੇ ਵਿਚ ਇਸਤੇਮਾਲ ਕੀਤਾ ਗਿਆ ਹੈ। ਹਰੇਕ ਓਰਿਜਨਲ ਫਾਰਮ ਦੇ ਉੱਤੇ ਰੈਫਰੈਂਸ ਭਾਸ਼ਾ ਦੇ ਵਿਚ ਸ਼ਬਦ ਨਜ਼ਰ ਆਉਂਦੇ ਹਨ।

20. ਕੀ ਰੈਫਰੈਂਸ ਭਾਸ਼ਾ ਨੂੰ ਸਥਾਈ ਬਣਾਉਣ ਦਾ ਕੋਈ ਤਰੀਕਾ ਹੈ?
ਜਦੋਂ ਤੁਸੀਂ ਦੇਵਨਾਗਰੀ ਅਨੁਵਾਦ ਪਲੈਟਫਾਰਮ ਦੇ ਵਿਚ ਸਮਾਨ ਸੈਸ਼ਨ ਦੇ ਤਹਿਤ ਲਾਗ ਇਨ ਰਹਿੰਦੇ ਹੋ ਅਤੇ ਰੈਫਰੈਂਸ ਭਾਸ਼ਾ ਸਮਾਨ ਰਹਿੰਦੀ ਹੈ। ਜੇ ਤੁਸੀਂ ਲਾਗ ਆਊਟ ਕਰਦੇ ਹੋ ਜਾਂ ਬ੍ਰਾਉਜ਼ਰ ਨੂੰ ਬਦਲਦੇ ਹੋ ਤੇ ਤੁਹਾਨੂੰ ਦੁਬਾਰਾ ਰੈਫਰੈਂਸ ਭਾਸ਼ਾ ਦਾ ਚੁਣਾਵ ਕਰਨਾ ਪੈਂਦਾ ਹੈ।

21. ਜੇਕਰ ਮੈਂ ਸਾਰੇ ਅਨੁਵਾਦਾਂ ਨੂੰ ਫਲਸ਼ ਕਰਨ ਦਾ ਚੁਣਾਵ ਕਰਦਾ ਹਾਂ ਤੇ ਕੀ ਰੈਫਰੈਂਸ ਭਾਸ਼ਾ ਸੈੱਟ ਰਹੇਗੀ?
ਹਾਂ, ਜੇਕਰ ਤੁਸੀਂ ਸੈਸ਼ਨ ਤੋਂ ਲਾਗ ਆਊਟ ਕਰਦੇ ਹੋ ਤੇ ਰੈਫਰੈਂਸ ਭਾਸ਼ਾ ਭੁੱਲ ਜਾਂਦੀ ਹੈ।

22. ਕੀ ਮੈਂ ਇੱਕ ਪ੍ਰੋਜੈਕਟ ਦੇ ਵਿਚ ਸਾਰੇ ਅਨੁਵਾਦਕਾਂ ਦੇ ਲਈ ਇੱਕ ਭਾਸ਼ਾ ਨੂੰ ਇਕ ਡਿਫਾਲਟ ਰੈਫਰੈਂਸ ਭਾਸ਼ਾ ਦੇ ਤੌਰ ਤੇ ਸੈੱਟ ਕਰ ਸਕਦਾ ਹਾਂ?
ਹਾਂ, ਤੁਸੀਂ ਸਾਰੇ ਅਨੁਵਾਦਕਾਂ ਦੇ ਲਈ ਆਪਣੀ ਇੱਕ ਅਨੁਵਾਦ ਸੰਬੰਧੀ ਭਾਸ਼ਾ ਨੂੰ ਡਿਫਾਲਟ ਭਾਸ਼ਾ ਦੇ ਤੌਰ ਤੇ ਸੈੱਟ ਕਰ ਸਕਦੇ ਹੋ ਜੇਕਰ ਤੁਸੀਂ ਪ੍ਰੋਜੈਕਟ ਸੈਟਿੰਗਜ਼ ਤੋਂ ਆਪਣੇ ਪ੍ਰੋਜੈਕਟ ਨੂੰ ਐਡਿਟ ਕਰਦੇ ਹੋ।

23.’ਆਟੋਮੈਟਿਕ ਅਨੁਵਾਦ’ ਫ਼ੰਕਸ਼ਨ ਜਾਣਕਾਰੀ ਕਿਥੋਂ ਲਿੱਤੀ ਜਾਂਦੀ ਹੈ?
ਆਟੋਮੈਟਿਕ ਅਨੁਵਾਦ ਜਾਂ ਤੇ ਗੂਗਲ ਜਾਂ ਮਾਈਕ੍ਰੋਸਾਫ਼ਟ ਦੀ ਅਨੁਵਾਦ ਇੰਜਣ ਤੋਂ ਬਣਾਈ ਜਾਂਦੀ ਹੈ ਇਹ ਤੁਹਾਡੀ ਇੱਛਾ ਤੇ ਨਿਰਭਰ ਕਰਦਾ ਹੈ।

24. ਆਟੋਮੈਟਿਕ ਅਨੁਵਾਦ ਕਰੈਕਟਰ ਮੁਫ਼ਤ ਕਿਓਂ ਨਹੀਂ ਹਨ?
ਸੰਖੇਪ ਵਿਚ, ਕਿਓਂਕਿ ਗੂਗਲ ਜਾਂ ਮਾਈਕ੍ਰੋਸਾਫ਼ਟ (ਤੁਹਾਡਾ ਵਿਕਲਪ) ਦੁਆਰਾ ਪ੍ਰਦਾਨ ਕੀਤੀ ਗਈ ਅਨੁਵਾਦ ਇੰਜਣ ਦੇ ਨਾਲ ਆਟੋਮੈਟਿਕ ਅਨੁਵਾਦ ਫ਼ੀਚਰ ਅਨੁਵਾਦ ਦੇ ਨਾਲ ਕੰਮ ਕਰਦਾ ਹੈ ਅਤੇ ਇਹ ਕਰੈਕਟਰ ਦੁਆਰਾ ਆਟੋਮੈਟਿਕ ਅਨੁਵਾਦ ਨੂੰ ਚਾਰਜ ਕਰਦਾ ਹੈ। ਪਹਿਲੇ 10000 ਏ ਟੀ ਕਰੈਕਟਰ ਸਾਡੇ ਤੇ ਹਨ, ਤੇ ਇਸ ਲਈ ਉਹਨਾਂ ਨੂੰ ਭੁਗਤਾਨ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਸੇਵਾਵਾਂ ਦੀ ਜਾਂਚ ਕਰੋ।

25. ਮੈਂ ਹੋਰ ਆਟੋਮੈਟਿਕ ਅਨੁਵਾਦ ਕਰੈਕਟਰ ਕਿਵੇਂ ਪ੍ਰਾਪਤ ਕਰ ਸਕਦਾ ਹਾਂ?
ਜਦੋਂ ਤੁਸੀਂ ਲਾਗ ਇਨ ਕਰ ਲਿਆ ਹੈ, ਟਾਪ ਮੈਨਿਊ ਦੇ ਵਿਚ ਆਪਣੇ ਯੂਜ਼ਰਨੇਮ ਤੇ ਕਲਿੱਕ ਕਰੋ ਅਤੇ ਫਿਰ ਅਕਾਊਂਟ ਸੈਟਿੰਗਜ਼ ਤੇ। ਫਿਰ ਲਿੰਕ ਨੂੰ ਫਾਲੋ ਕਰੋ ਜੋ ਕਿ ਆਟੋਮੈਟਿਕ ਅਨੁਵਾਦ ਕਰੈਕਟਰ ਲੈਫਟ ਦੇ ਨਾਲ ਹੈ। ਉਸ ਪੈਕੇਜ ਦਾ ਚੁਣਾਵ ਕਰੋ ਜੋ ਤੁਹਾਨੂੰ ਉਚਿਤ ਲੱਗਦਾ ਹੈ।

26. ਮੈਂ ਇੱਕ ਪ੍ਰੋਜੈਕਟ ਦੀ ਓਨਰਸ਼ਿਪ ਨੂੰ ਕਿਵੇਂ ਬਦਲ ਸਕਦਾ ਹਾਂ?
ਕਿਸੇ ਹੋਰ ਅਕਾਊਂਟ ਤੇ ਇੱਕ ਲੋਕਲਾਈਜ਼ੇਸ਼ਨ ਪ੍ਰੋਜੈਕਟ ਟਰਾਂਸਫਰ ਕਰਨ ਦੇ ਲਈ ਕਿਰਪਾ ਕਰਕੇ ਸੰਪਰਕ ਫਾਰਮ ਦਾ ਇਸਤੇਮਾਲ ਕਰਕੇ ਸਾਡੀ ਟੀਮ ਦੇ ਨਾਲ ਸੰਪਰਕ ਕਰੋ

27. ਕੀ ਤੁਹਾਡੇ ਦਿਮਾਗ ਦੇ ਵਿਚ ਕੋਈ ਪ੍ਰਸ਼ਨ ਹੈ?
ਫਿਰ ਤੁਹਾਨੂੰ ਆਪਣੇ ਸਹਿਯੋਗ ਸੈਕਸ਼ਨ ਦੀ ਜਾਂਚ ਕਰਨੀ ਚਾਹੀਦੀ ਹੈ, ਸਾਡੇ ਕੋਲ ਓਥੇ ਹੋਰ ਸਮੱਗਰੀ ਹੈ। ਕਿਸੇ ਵੀ ਮਾਮਲੇ ਵਿਚ, ਸਾਡੇ ਗਾਹਕ ਸਹਿਯੋਗ ਦੇ ਲਈ ਸ਼ਰਮ ਮਹਿਸੂਸ ਨਾ ਕਰੋ।